ਬੇਬੇ ਜੀ ਸ਼ਾਮ ਨੂੰ ਤਿਆਰੀ ਰੱਖਣਾ ਮੇਰੇ ਗੁਆਂਢੀ ਦੋਸਤ ਦਾ ਵਿਆਹ ਹੈ ਤੇ ਉਹ ਆਪਣੇ ਘਰ
ਜਾਗੋ ਲੈ ਕੇ ਆਉਣਗੇ। ਰਾਤ ਦੇ ਅੱਠ ਕੁ ਵਜੇ ਪੂਰੇ ਢੋਲ-ਢਮੱਕੇ ਨਾਲ ਨੱਚਦੀ ਭੀੜ
ਜਾਗੋ ਲੈ ਕੇ ਮਨਦੀਪ ਦੇ ਘਰ ਪਹੁੰਚ ਗਈ। ਸਾਰੇ ਨੱਚਦੇ ਹੋਏ ਖ਼ੁਸ਼ੀ 'ਚ ਅੱਗੇ ਵਧੇ ਤੇ
ਜਾਗੋ ਚੁੱਕੀ ਔਰਤ ਨੇ ਬੇਬੇ ਨੇੜੇ ਆਉਂਦੀ ਵੇਖ ਨੀਵੀਂ ਹੋ ਗਈ। ਬੇਬੇ ਨੇ ਸ਼ਗਨ ਕਰਨ
ਲਈ ਜਾਗੋ ਉÎੱਤੇ ਦੀਵੇ ਵਰਗੀ ਜਗਦੀ ਲਾਟ ਉਪਰ ਤੇਲ ਦੀ ਭਰੀ ਕੋਲੀ ਮੂਧੀ ਕਰ ਦਿੱਤੀ।
ਹਾਏ ਵੇ ਮੈਂ ਮਰਗੀ ਕਰੰਟ, ਏਨਾ ਕਹਿ ਕੇ ਬੇਬੇ ਧੜੰਮ ਕਰਕੇ ਧਰਤੀ 'ਤੇ ਜਾ ਡਿੱਗੀ।
ਜਾਗੋ ਵਾਲਾ ਗੜਵਾ ਧਰਤੀ 'ਤੇ ਰਿੜਦਾ ਪਿਆ ਸੀ ਤੇ ਚਮਕਦੀਆਂ ਲਾਈਟਾਂ ਵੀ ਬੰਦ ਹੋ
ਗਈਆਂ। ਭੀੜ 'ਚੋਂ ਆਵਾਜ਼ਾਂ ਆ ਰਹੀਆਂ ਸਨ ਇਹ ਤਾਂ ਬਦਸ਼ਗਨੀ ਹੋ ਗਈ ਬਦਸ਼ਗਨੀ। ਖ਼ੁਸ਼ੀ
ਦਾ ਮਾਹੌਲ ਤੁਰੰਤ ਸੋਗ 'ਚ ਤਬਦੀਲ ਹੋ ਗਿਆ। ਗੁੱਸੇ 'ਚ ਲਾਲ ਪੀਲਾ ਹੁੰਦਾ ਮਨਦੀਪ
ਬੁਢੀਏ ਮੇਰੀ ਇਨਸਲਟ ਕਰਾ ਦਿੱਤੀ ਏ, ਤੈਨੂੰ ਇਲੈਕਟਿਕ ਜਾਗੋ 'ਤੇ ਤੇਲ ਪਾਉਣ ਲਈ
ਕੀਹਨੇ ਕਿਹਾ ਸੀ।
-ਗੁਰਪ੍ਰੀਤ ਸਿੰਘ ਚੱਠਾ
ਬਿਜ਼ਨੈੱਸ ਪ੍ਰਤੀਨਿਧ, ਪਟਿਆਲਾ। ਮੋ: 9988097647.
No comments:
Post a Comment