Showing posts with label heritage. Show all posts
Showing posts with label heritage. Show all posts

Thursday, 24 February 2011

मित्तरां नूं शौंक हथियारां दा..

भूपेश चट्ठा, पटियाला
पेशे से चिक्तिसा विशेषज्ञ व राष्ट्रीय स्तर पर कम्युनिटी मेडीसन के क्षेत्र में अच्छी खासी पहचान और अपने काम के प्रति लगन ऐसी कि स्वास्थ्य के क्षेत्र में देश के सबसे प्रतिष्ठित 'धनवंतरी पुरस्कार' से सम्मानित हुए। इन उपलब्धियों के साथ ही पुश्तैनी बिस्वेदार-जागीरदार परिवार की पृष्ठभूमि के चलते डा. एएस सेखों को 'एंटीक्स' से कुछ ऐसी मोहब्बत हुई कि वे इन्हें संजोने के इश्क में गिरफ्तार होकर रह गए।

पिछले 30 सालों में पंजाब के विभिन्न मेडीकल कालेजों में अध्यापक से प्रिंसिपल और बाबा फरीद यूनिवर्सिटी ऑफ हेल्थ साइंसेज में रजिस्ट्रार की भूमिका निभाने के बाद आज वे ज्ञान सागर मेडीकल कालेज में डीन के रूप में कार्यरत हैं। जब भी उन्हें पंजाबी परंपरा से जुड़ी कलाकृति दिखाई देती है तो उनका दिल उसे पाने के लिए मचलने लगता है। डा. सेखों इसे स्वीकार भी करते हैं कि काफी लंबे अर्से से इस लगाव के चलते कुछ हद तक उनमें भी एक अच्छे संग्रहकत्र्ता के गुण विकसित हो गए हैं। ऐसे में अगर कोई अच्छी चीज मिले तो कीमत चुकाने में भी एतराज नहीं होता।

डा. सेखों ने उनके पिता व तत्कालीन सुपरिंटेंडेंट ऑफ पुलिस स. सिआसत सिंह को 1938 में वायस राय ऑफ इंडिया लार्ड लिंलिथगो से मिली छड़ी आज भी संभाल कर रखी है। यही नहीं, पड़दादा स. चरहट सिंह की दो शताब्दी पुरानी तलवार भी उन्होंने हिफाजत के साथ रखी हुई है। इसके दस्तावेजी प्रमाण के रूप में उनके पास 1816 की तस्वीर की नकल भी है, जिसे इंग्लैंड के विक्टोरिया अलबर्ट म्यूजियम लंदन में 'जिमींदार ऑफ पंजाब' के रूप में लगाया गया है। डा. सेखों के पड़दादा के सेकेंड लांसर के रूप में कंधे पर सुशोभित होने वाले बैच आज घर की दीवार पर विशेष रूप से चमकते हैं।

पटियाला रियासत के संस्थापक बाबा आला सिंह के करीबी रहे उनके पूर्वजों ने अमलोह के निकट कौलगढ़ का निर्माण किया था। आज डा. सेखों का आफिसर कालोनी का घर इसी नाम से लगभग वही सामंतशाही पहचान लिए हुए है। दीवारों पर शिकार खेलने वाले हथियार सजे हैं तो डाइनिंग टेबल की क्रॉकरी से लेकर, शैल्फ, अलमारी हर तरफ एंटीक्स बिछाए हुए हैं।

डा. सेखों बताते हैं कि पंजाबी परंपरा से जुड़ी कलाकृतियां संजोने में वे कहीं भी जा पहुंचते हैं, लेकिन लंदन के नॉटिंघम गेट के निकट पोर्टबेलो स्ट्रीट उनकी पसंदीदा जगह है।

Friday, 31 December 2010

ਆਧੁਨਿਕ ਮੈਟਰੋ ਬਨਾਮ ਵਿਰਾਸਤੀ ਮੋਨੋ

ਗੁਰਪ੍ਰੀਤ ਸਿੰਘ ਚੱਠਾ
ਬਿਜਨਸ ਪ੍ਰਤੀਨਿਧ, ਪਟਿਆਲਾ
ਮੋ: 9988097647

ਚੰਡੀਗੜ 'ਚ ਉਲੀਕੀ ਗਈ ਮੈਟਰੋ ਯੋਜਨਾ ਨੂੰ ਕ੍ਰਾਂਤੀਕਾਰੀ ਕਦਮ ਵਜੋਂ ਮੰਨਿਆ ਜਾ ਰਿਹਾ ਹੈ। ਪਰ ਲਗਭਗ ਇਕ ਸਦੀ ਪਹਿਲਾ ਜੋ ਕੰਮ ਅੰਗਰੇਜ਼ ਜਾਂ ਲੋਕਤੰਤਰੀ ਸਰਕਾਰਾਂ ਨੇ ਨਹੀਂ ਕੀਤਾ ਉਸ ਨੂੰ ਮਹਾਰਾਜਾ ਭੁਪਿੰਦਰ ਸਿੰਘ ਨੇ 1910 ਵਿਚ ਮੋਨੋ ਰੇਲ ਦੇ ਰੂਪ ਵਿਚ ਲਾਗੂ ਕਰਕੇ ਅਗਾਂਹਵਧੂ ਅਤੇ ਕ੍ਰਾਂਤੀਕਾਰੀ ਸੋਚ ਦਾ ਪ੍ਰਮਾਣ ਦੇ ਦਿੱਤਾ ਸੀ।
ਮੋਨੋ ਰੇਲ ਅਤੇ ਮੈਟਰੋ ਰੇਲ ਦੋਹਾਂ ਦਾ ਮਕਸਦ ਸੱਤਾ ਤੇ ਵਪਾਰ ਦੇ ਕੇਂਦਰਾਂ ਨੂੰ ਆਪਸ ਵਿਚ ਜੋੜ ਕੇ ਆਰਥਿਕ ਮਜ਼ਬੂਤੀ ਵੱਲ ਅੱਗੇ ਵਧਣਾ ਹੈ। ਮੋਨੋ ਰੇਲ ਅਤੇ ਮੈਟਰੋ ਵਿਚ ਫਰਕ ਸਿਰਫ ਸ਼ਾਮਿਲ ਕੀਤੇ ਸ਼ਹਿਰਾਂ ਜਾਂ ਸਟੇਸ਼ਨਾਂ ਦਾ ਹੀ ਹੈ। ਅਜੋਕੀ ਮੈਟਰੋ ਯੋਜਨਾ ਵਿਚ ਪੰਜਾਬ ਦੀ ਰਾਜਧਾਨੀ ਚੰਡੀਗੜ• ਨੂੰ ਕੇਂਦਰ ਮੰਨ ਕੇ ਇਸ ਦੇ ਦੁਆਲੇ ਵਾਲੇ ਸਟੇਸ਼ਨਾਂ 'ਚ ਕਾਲਕਾ, ਪੰਚਕੂਲਾ, ਪਿਜੰੋਰ, ਅੰਬਾਲਾ, ਰੋਪੜ, ਫ਼ਤਹਿਗੜ• ਸਾਹਿਬ ਅਤੇ ਪਟਿਆਲਾ ਨੂੰ ਸ਼ਾਮਿਲ ਕੀਤਾ ਗਿਆ ਹੈ। ਦੂਜੇ ਪਾਸੇ 100 ਸਾਲ ਪਹਿਲਾਂ ਪੈਪਸੂ ਰਾਜ ਦੀ ਰਾਜਧਾਨੀ ਪਟਿਆਲਾ ਸੀ, ਜਿਸ ਨੂੰ ਕੇਂਦਰ ਮੰਨ ਕੇ ਸਰਹਿੰਦ, ਬੱਸੀ, ਆਲਮਪੁਰ, ਮੋਰਿੰਡਾ ਤੋਂ ਇਲਾਵਾ ਭਵਾਨੀਗੜ• ਅਤੇ ਸੁਨਾਮ ਵਰਗੇ ਸਟੇਸ਼ਨਾਂ ਨੂੰ ਆਪਸ ਵਿਚ ਜੋੜਿਆ ਗਿਆ। ਹੋ ਸਕਦਾ ਹੈ ਕਿ ਜੇਕਰ ਉਸ ਵਕਤ ਚੰਡੀਗੜ• ਜਾਂ ਮੈਟਰੋ ਯੋਜਨਾ 'ਚ ਸ਼ਾਮਿਲ ਕੀਤੇ ਸਟੇਸ਼ਨਾਂ ਦੀ ਹੋਂਦ ਹੁੰਦੀ ਤਾਂ ਮਹਾਰਾਜਾ ਭੁਪਿੰਦਰ ਸਿੰਘ ਦੀ ਮੋਨੋ ਰੇਲ ਦੇ ਰੂਟ ਵਿਚ ਇਹ ਸਟੇਸ਼ਨ ਸ਼ਾਮਿਲ ਹੁੰਦੇ।
ਸੰਸਾਰ ਪੱਧਰ ਦੇ ਈਵਿੰਗ ਪ੍ਰਣਾਲੀ ਫਾਰਮੁਲੇ ਆਧਾਰ ਤੇ ਪੂਰੇ ਭਾਰਤ ਚ ਇਕੋ-ਇੱਕ ਚੱਲਣ ਵਾਲੀ ਮੋਨੋ ਰੇਲ ਜਿਥੇ ਉਸ ਵੇਲੇ ਦੇ ਲੋਕਾ ਲਈ ਆਧੁਨਿਕ ਸਹੂਲਤ ਸੀ ਉਥੇ ਅੱਜ ਸ਼ਾਹੀ ਸ਼ਹਿਰ ਪਾਟਿਆਲਾ ਦੀ ਵਿਰਾਸਤ ਦਾ ਅਹਿਮ ਅੰਗ ਹੈ। ਮਾਹਾਰਾਜਾ ਭੂਪਿਦਰ ਸਿੰਘ ਨੇ 1900 ਤੋਂ 1938 ਤੱਕ ਰਿਆਸਤ ਦੀ ਵਾਗਡੋਰ ਆਪਣੇ ਹੱਥਾ ਵਿੱਚ ਸੰਭਾਲੀ। ਗੱਦੀ ਸੰਭਾਲ ਤੋਂ 10 ਸਾਲ ਬਾਅਦ ਮਹਾਰਾਜੇ ਭੂਪਿੰਦਰ ਸਿੰਘ ਨੇ ਰੇਲ ਦੀ ਯੋਜਨਾ ਨੂੰ ਪਟੜੀ ਤੇ ਚਾੜਨ ਲਈ ਇੰਗਲੈਂਡ ਦੇ ਚੀਫ਼ ਇੰਨਜੀਨੀਅਰ ਕੋਲੋਨਲ ਸੀ ਡਬਲਯੂ ਬੋਵਲਸ ਨੂੰ ਇਸ ਦੀ ਜੰਮੇਵਾਰੀ ਸੋਂਪੀ। ਬੋਵਲਸ ਦੀ ਨਿਗਰਾਨੀ ਹੇਠ ਇਸ ਦੀ ਰੂਪ ਰੇਖਾ ਅਤੇ ਢਾਂਚਾ ਸਫ਼ਲਤਾ ਪੁਰਵਕ ਤਿਆਰ ਕਰ ਲਿਆ ਗਿਆ।ਭਾਂਵੇ ਸ਼ਹਿਰ ਦੀ ਰਮਣੀਕ ਜਹੀ ਜਗਾ ਉਤੇ ਸਥਾਨਕ ਸੰਸਕ੍ਰਿਤੀ ਦੇ ਅਨੁਕੂਲ ਛੋਟਾ ਅਤੇ ਸੁੰਦਰ ਸਟੇਸ਼ਨ ਪਹਿਲਾ ਹੀ ਬਣਾਇਆ ਗਿਆ ਸੀ।ਪਰ ਮੂਲ ਰੂਪ ਚ ਇਸ ਟਰਮੀਨਲ ਸਟੇਸ਼ਨ ਦੀ ਵਰਤੋ ਮਹਾਰਾਜਾ ਦੇ ਮਹਿਲ ਨਾਲ ਮੋਨੋ ਰੇਲ ਜੋੜ ਕੇ ਹੀ ਕੀਤੀ ਗਈ। 1910 ਤੋਂ ਆਮ ਲੋਕਾਂ ਲਈ ਵੱਖ-ਵੱਖ ਰੂਟਾਂ ਤੇ ਚਲਾਈ ਮੋਨੋ ਰੇਲ ਯਾਤਰੀਆ ਦੇ ਆਉਣ ਜਾਣ ਅਤੇ ਕਿਸਾਨਾ ਲਈ ਜਿਣਸ ਢੋ-ਢੋਆਈ ਲਈ ਵਰਦਾਨ ਸਾਬਿਤ ਹੋਈ। ਸ਼ੁਰੂ ਵਿੱਚ ਮੋਨੋ ਰੇਲ ਦੇ ਡੱਬੇ ਬਲਦਾਂ ਦੁਆਰਾ ਖਿੱਚੇ ਜਾਂਦੇ ਸਨ । ਸਮਾਂ ਪਾ ਕੇ ਮੋਨੋ ਰੇਲ ਅੱਗੇ ਭਾਂਫ ਇੰਜਣ ਜੋੜ ਦਿੱਤਾ ਗਿਆ ਅਤੇ ਫੇਰ ਇਹ ਰੇਲ 80 ਕਿਲੋ ਮੀਟਰ ਦਾ ਸਫ਼ਰ ਤਹਿ ਕਰਨ ਲੱਗੀ।ਪਹਿਲੇ ਰੂਟ ਚ ਇਹ ਰੇਲ ਸਰਹੰਦ ਤੋਂ ਬੱਸੀ ਆਲਮਪੁਰ ਹੁੰਦੇ ਹੋਏ ਮੋਰਿਡਾ ਤੱਕ 24 ਕਿਲੋ ਮੀਟਰ ਦਾ ਸਫ਼ਰ ਤਹਿ ਕਰਦੀ ਸੀ। ਦੂਜੇ ਰੂਟ ਚ ਪਟਿਆਲਾ ਤੋ ਭਵਾਨੀਗੜ ਹੁੰਦੇ ਹੋਏ ਸੁਨਾਮ ਤੱਕ 56 ਕਿਲੋਮੀਟਰ ਦਾ ਸਫ਼ਰ ਤਹਿ ਕਰਦੀ ਸੀ।ਇਸ ਉਪਰ ਇਕ ਮਹੀਨੇ ਚ ਤਕਰੀਬਨ 20 ਹਜਾਰ ਲੋਕ ਸਫ਼ਰ ਕਰਦੇ ਸਨ। ਇਸ ਰੇਲ ਦਾ ਇਕ ਪਹੀਆ ਇਕਹਿਰੀ ਵਿਛਾਈ ਪੱਟੜੀ ਉੱਤੇ ਚੱਲਦਾ ਸੀ ਅਤੇ ਰੇਲ ਦਾ ਤਕਰੀਬਨ 95% ਭਾਰ ਇਸ ਉਪਰ ਹੀ ਹੁੰਦਾ ਸੀ।ਇਸ ਰੇਲ ਦਾ ਦੂਜਾ ਪਹੀਆ ਸਪਾਟ ਜਾਂ ਸਵਾਰਾ ਹੁੰਦਾ ਸੀ ਜੋ ਰੜੇ ਤੇ ਚੱਲਦਾ ਹੋਇਆ ਰੇਲ ਦਾ ਸੰਤੁਲਨ ਬਣਾਈ ਰੱਖਦਾ ਸੀ।ਇਸ ਪ੍ਰਣਾਲੀ ਨਾਲ ਜਿੱਥੇ ਟਰੇਕ ਵਿਛਾਉਣ ਦਾ ਖਰਚਾ ਬਚਿਆ, ਉਥੇ ਦੂਜਾ ਫਾਇਦਾ ਘੱਟ ਥਾਂ ਘੇਰਨ ਕਰਕੇ ਇਸ ਨੂੰ ਸ਼ਹਿਰ ਦੀ ਸੰਘਣੀ ਆਬਾਦੀ ਅਤੇ ਆਮ ਆਵਾਜਾਈ ਚੋ ਬਿਨਾ ਦਖਲ ਦਿੱਤਿਆ ਕੱਢਣਾ ਸੋਖਾ ਰਿਹਾ। ਡੱਬਿਆ ਵਿੱਚ ਯਾਤਰੀਆ ਦੇ ਬੈਠਣ ਅਤੇ ਸਾਮਾਨ ਢੋਣ ਲਈ ਵੱਖਰੀ-ਵੱਖਰੀ ਜਗਾ ਬਣਾਈ ਗਈ ਸੀ।ਪੂਰੇ ਰੂਟ ਦਾ ਪ੍ਰਤੀ ਯਾਤਰੀ ਡੇੜ ਆਨਾ ਅਤੇ ਪ੍ਰਤੀ ਗੰਢ ਇਕ ਆਨਾ ਭਾੜਾ ਵਸੂਲਿਆ ਜਾਂਦਾ ਸੀ।1912 ਤੋਂ ਬਾਅਦ ਆਵਾਜਾਈ ਦੇ ਸਾਧਨਾ ਦੇ ਆਉਣ ਨਾਲ ਸੜਕਾ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਅਤੇ ਮੋਨੋ ਰੇਲ ਦੀ ਵੁੱਕਤ ਘੱਟਣ ਕਾਰਨ 1927 ਵਿੱਚ ਇਸ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਗਿਆ।ਮੰਦੇਭਾਂਗਾ ਨੂੰ 1938 ਚ ਮਾਹਾਰਾਜਾ ਭੂੰਪਿਦਰ ਸਿੰਘ ਦੀ ਮੋਤ ਹੋਣ ਮੋਕੇ ਰੇਲ ਦੇ ਚੀਫ਼ ਇਨਜੀਨੀਅਰ ਕਰਨਲ ਬਾਉਲ ਵੀ ਇੰਗਲੈਂਡ ਵਿੱਚ ਸਨ ਅਤੇ ਕਿਸੇ ਨੇ ਵੀ ਮੋਨੋ ਰੇਲ ਦੇ ਇਤਹਾਸਕ ਰਿਕਾਰਡ ਨੂੰ ਸੰਭਾਲਣ ਵਿਚ ਦਿਲਚਸਪੀ ਨਾਂ ਲਈ।ਇਸ ਤਰਾਂ ਵਿਰਾਸਤੀ ਰੇਲ ਦੇ ਕਿਮਤੀ ਪੱਖ ਇਤਹਾਸ ਦੇ ਹਨੇਰੇ ਚ ਗੁਆਚ ਗਏ।ਹੁਣ ਪਟਿਆਲਾ ਵਿਰਾਸਤ ਦਾ ਏ ਨਗੀਨਾ ਦਿੱਲੀ ਨੇਸ਼ਨਲ ਮਿਊਜੀਅਮ ਦਾ ਸ਼ਿਗਾਰ ਬਣਿਆ ਹੋਇਆ ਹੈ। ਹਰ ਐਤਵਾਰ ਇਸ ਨੂੰ ਆਮ ਲੋਕਾਂ ਦੇ ਵੇਖਣ ਲਈ ਸਟੀਮ ਇੰਜਣ ਨਾਲ ਦੋੜਾਇਆ ਜਾਂਦਾ ਹੈ।